|
Sunday, 30 May 2010 |
|
ਲੁਧਿਆਣੇ ਵਾਲੀ ਨਹਿਰ ਤੋਂ ਦੁਗਰੀ ਵੱਲ ਜਾਂਦਿਆਂ ਤਕਰੀਬਨ ਵਿਚ ਹੀ ਇੱਕ ਪਿੰਡ ਪੈਂਦਾ ਜਸਪਾਲ ਬਾਂਗਰ। ਸ਼ਾਇਦ ਇਸ ਪਿੰਡ ਨੂੰ ਕੋਈ ਲੁਧਿਆਣਾ ਵਾਸੀ ਵੀ ਨਾ ਜਾਣਦਾ...ਜੇ ਇਥੋਂ ਦਾ ਜੰਮਪਲ ਅੱਜ ਦਾ ਪ੍ਰਸਿੱਧ ਰੇਡਰ ਬਿੱਟੂ ਨਾ ਹੁੰਦਾ। ਬਿੱਟੂ ਦੀ ਹਰਮਨ ਪਿਆਰੀ ਖੇਡ ਅਤੇ ਸਿਖਰਾਂ ਛੂੰਹਦੀਆਂ ਪ੍ਰਾਪਤੀਆਂ ਸਦਕਾ ਪਿੰਡ ਜਸਪਾਲ ਬਾਂਗਰ ਦਾ ਨਾਮ ਅੱਜ ਅੰਤਰਰਾਸ਼ਟਰੀ ਪੱਧਰ ਤੇ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਉਸ ਦੀਆਂ ਧੰਮਾਂ ਪਈਆਂ ਹੋਈਆਂ ਨੇ। ਪੰਜਾਬ ਦੀ ਧਰਤੀ ਨੇ ਅਨੇਕਾਂ ਕਬੱਡੀ ਦੇ ਕੋਹੇਨੂਰ ਹੀਰੇ ਪੈਦਾ ਕੀਤੇ ਹਨ ਜਦੋਂ ਕਿਧਰੇ ਪੰਜਾਬੀ ਮਾਂ ਖੇਡ ਕਬੱਡੀ ਦੀ ਗੱਲ ਤੁਰਦੀ ਹੈ ਤਾਂ ਬਿੱਟੂ ਦਾ ਨਾਮ ਆਪ ਮੁਹਾਰੇ ਹੀ ਜੁਬਾਨ ਤੇ ਆ ਜਾਂਦਾ ਹੈ। ਉਸ ਦੇ ਨਾਮ ਤੋਂ ਬਗੈਰ ਗੱਲ ਅਧੂਰੀ ਹੀ ਰਹਿ ਜਾਂਦੀ ਹੈ। ਮਾਂ ਖੇਡ ਕਬੱਡੀ ਦੇ ਇਸ ਬੱਬਰ ਸ਼ੇਰ ਦੀ ਖੇਡ ਦੇਖਣ ਲਈ ਲੋਕ ਤਰਲੋ ਮੱਛੀ ਹੁੰਦੇ ਹਨ।
news from
ਜਗਦੇਵ ਬਰਾੜ,
ਮੋਗਾ।
ਮੋਬਾ: 98551-30326
|
|
Read more...
|
|
|
Sunday, 30 May 2010 |
|
 ਪੰਜਾਬੀ ਕਲਚਰਲ ਐਸੋਸੀਏਸ਼ਨ ਫਰਿਜ਼ਨੋ ਵਲੋਂ ਅਯੋਜਿਤ ਧੰਨਵਾਦ ਰਾਤਰੀ ਭੋਜ ਦੌਰਾਨ ‘ਮਹਿਫਿਲ- ਏ- ਸਾਹਿਲ’ ਨੇ ਅਨੰਦਮਈ ਸੰਗੀਤਕ
ਫਰਿਜ਼ਨੋ (ਕੁਲਵੀਰ ਹੇਅਰ) – ਇਥੋਂ ਦੀ ਸੰਸਥਾ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਸੈਂਟਰਲ ਵੈਲੀ ਫਰਿਜ਼ਨੋ ਵਲੋਂ ਮਿਤੀ 8 ਮਈ ਨੂੰ ਕਰਵਾਏ ਗਏ ਤੀਸਰੇ ਸਲਾਨਾ ਸੱਭਿਆਚਾਰਕ ਮੇਲੇ ਦੀ ਕਾਮਯਾਬੀ ਲਈ ਸਪਾਂਸਰਾ, ਸਹਿਯੋਗੀਆਂ, ਮੀਡੀਆ ਅਤੇ ਦਰਸ਼ਕਾਂ ਦਾ ਧੰਨਵਾਦ ਕਰਨ ਲਈ ਬੀਤੇ ਸ਼ੁੱਕਰਵਾਰ ਇੰਡੀਆ ਓਵਲ ਰੈਸਟੋਂਰੈਂਟ ਵਿਚ ਰਾਤਰੀ ਭੋਜ ਦਾ ਅਯੋਜਨ ਕੀਤਾ ਗਿਆ।ਇਸ ਮੌਕੇ ਪੀ ਸੀ ਏ ਵਲੋਂ ਮੀਡੀਆ ਜਿਸ ਵਿਚ ਲੋਕਲ ਰੈਡੀਓ ਹੋਸਟ,ਟੀ ਵੀ ਹੋਸਟ, ਅਖਬਾਰਾਂ ਦੇ ਪੱਤਰਕਾਰਾਂ ਨੂੰ ਅਤੇ ਮੇਲੇ ਦੇ ਸਪਾਂਸਰਾਂ ਜਿਨ੍ਹਾਂ ਮੇਲੇ ਨੂੰ ਕਾਮਯਾਬ ਕਰਨ ਲਈ ਮਾਇਕ ਸਹਾਇਤਾ ਦਿੱਤੀ, ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।
|
|
Read more...
|
|
|
Sunday, 30 May 2010 |
ਯਰੋਪ(ਰੁਪਿੰਦਰ ਢਿੱਲੋ ਮੋਗਾ)-ਸੁਖਦਰਸ਼ਨ ਗਿੱਲ(ਮੋਗਾ) ਤੋ ਮਿੱਲੀ ਜਾਣਕਾਰੀ ਅਨੁਸਾਰ ਫਿਨਲੈ਼ਡ ਵਿੱਚ ਕਈ ਪਾਰਟੀਆਂ ਵੱਲੋਂ ਵਿਦੇਸ਼ੀਆਂ ਪ੍ਰਤੀ ਫੈਲਾਈ ਜਾ ਰਹੀ ਨਫਰਤ ਭਰੇ ਬਿਆਨਾਂ ਕਾਰਨ ਫਿਨਲੈਂਡ ਦੀ ਗੌਰਮਿੰਟ ਵਿੱਚ ਭਾਈਵਾਲ ਕੋਕੋਮੁਸ ਪਾਰਟੀ ਵੱਲੋਂ ਹਰ ਸ਼ਹਿਰ ਵਿੱਚ ਵਿਦੇਸ਼ੀਆਂ ਦੀਆਂ ਮੰਗਾਂ ਨੂੰ ਹਮਦਰਦੀ ਅਤੇ ਧਿਆਨ ਨਾਲ ਸੁਣਿਆਂ ਜਾ ਰਿਹਾ ਇਸੇ ਲੜੀ ਅਧੀਨ ਅੱਜ ਫਿਨਲੈਂਡ ਦੀ ਕੋਕੋਮੁਸ ਪਾਰਟੀ ਦੀ ਸਿੱਖਿਆ ਮੰਤਰੀ ਹੇਨਾ ਵੀਰਕੁਨਿਨ ਤੇ ਉਸ ਨਾਲ ਮੈਂਬਰ ਪਾਰਲੀਮੈਂਟ ਤੇ ਪ੍ਰਧਾਂਨ ਨਗਰ ਕੌਂਸਲ ਤਾਪਾਨੀ ਮੈਕੀਨਿਨ ਵੰਨਤਾ ਤੇ ਹੋਰ ਕਈ ਸੀਨੀਅਰ ਲੀਡਰਾਂ ਨੇ ਵਿਦੇਸ਼ੀਆਂ ਨਾਲ ਮੁਲਾਕਾਤਾਂ ਕੀਤੀਆਂ ਜਿਸ ਵਿੱਚ ਇੰਡੀਅਨ ਕਲਚਰਲ ਕਲੱਬ ਫਿਨਲੈਂਡ ਦੇ ਪ੍ਰਧਾਂਨ ਗਿੱਲ ਸੁਖਦਰਸ਼ਨ ਸਿੰਘ (ਮੋਗਾ)ਤੇ ਫਿਨਲੈਡ ਤੋ ਉੱਘੇ ਬਿਜ਼ਨਸਮੈਨ ਅਤੇ ਸਮਾਜ ਸਵੇਕ ਗੁਲਜ਼ਾਰ ਸਿੰਘ ਚੰਦੀ,ਅੰਮ੍ਰਿਤਪਾਲ ਸਿੰਘ ਪ੍ਰੀਵਾਰਾਂ ਸਮੇਤ ਪਹੁੰਚੇ ਅਤੇ ਡਾ:ਅਫਜ਼ਲ ਅਹਿਮਦ ਨੇ ਵੀ ਇੰਡੀਅਨ ਕਮਿਉਨਟੀ ਵੱਲੋਂ ਹਿੱਸਾ ਲਿਆ।ਮੰਤਰੀ ਤੇ ਪ੍ਰਧਾਂਨ ਨਗਰ ਕੌਂਸਲ ਨੇ ਪੰਜਾਬੀ ਭਾਸ਼ਾ ਲਈ ਟੀਚਰਾਂ ਦਾ ਪ੍ਰਬੰਧ ਕਰਨ ਤੇ ਕਲਚਰ ਨੂੰ ਪ੍ਰਫੁਲਤ ਕਰਨ ਲਈ ਭਰੋਸਾ ਦਿੱਤਾ ਅਤੇ ਬਜੁਰਗਾਂ ਨੂੰ ਇੱਕ ਵਾਰ ਲੰਮਾਂ ਮਲਟੀ ਐਂਟਰੀ ਵੀਜ਼ਾ ਦੇਣ ਲਈ ਵਿਚਾਰ ਕੀਤਾ ਜਾਵੇਗਾ।ਅੰਤ ਵਿੱਚ ਸਿੱਖ ਬੱਚਿਆਂ ਨਾਲ ਵੀ ਮੰਤਰੀ ਨੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਨੂੰ ਆਪਣੇ ਧਰਮ ਤੇ ਕਲਚਰ ਨਾਲ ਪ੍ਰਪੱਕ ਜੁੜਣ ਤੇ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ ਦਾ ਵਾਅਦਾ ਕੀਤਾ ਤੇ ਆਰਮੀ ਟਰੇਨਿੰਗ ਸਮੇ ਧਰਮ ਪ੍ਰਤੀ ਖੁਲ ਹੋਣ ਬਾਰੇ ਵਿਚਾਰ ਕੀਤੀ ਜਾਵੇਗੀ।ਅੰਤ ਵਿੱਚ ਸਾਰੇ ਲੋਕਾਂ ਵੱਲੋਂ ਸਿੱਖਿਆ ਮੰਤਰੀ, ਕੌਂਸਲ ਪ੍ਰਧਾਂਨ ਤੇ ਸਮੂੰਹ ਕੋਕੋਮੁਸ ਪਾਰਟੀ ਦਾ ਵਿਦੇਸ਼ੀਆਂ ਦੀ ਹੌਸਲਾ ਤੇ ਖੁਲਦਿਲੀ ਲਈ ਸਮੂਹ ਇੰਡੀਅਨ ਕਮਿਉਨਟੀ ਵੱਲੋਂ ਧੰਨਵਾਦ ਕੀਤਾ
|
| |
|
|
Tuesday, 25 May 2010 |
|

ਓਸਲੋ-ਨਾਰਵੇ 17 ਮਈ(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਇਤਿਹਾਸ ਚ ਤੀਜੀ ਵਾਰ ਸਾਂਝੀਵਾਲਤਾ ਸਪੋਰਟਸ ਫੈਡਰੇਸਨ ਕੱਲਬ ਵੱਲੋ ਕਰਵਾਏ ਜਾ ਰਹੇ ਕੱਬਡੀ ਮਹਾਂ ਕੁੰਭ ਦੀਆਂ ਤਿਆਰੀਆ ਪੂਰੇ ਜੋ਼ਰਾ ਸ਼ੋਰਾ ਤੇ ਚੱਲ ਰਹੀਆਂ ਹਨ।ਪ੍ਰਧਾਨ ਸ੍ਰ ਰਾਜਵਿੰਦਰ ਸਿੰਘ ਚਾਹਲ,ਮੀਤ ਪ੍ਰਧਾਨ ਮਲਕੀਤ ਸਿੰਘ ਕੁਲਾਰ, ਸ੍ਰ ਸੰਤੋਖ ਸਿੰਘ(ਸਾਬਕਾ ਪ੍ਰਧਾਨ ਗੁਰੂ ਘਰ ਓਸਲੋ) ਸ੍ਰ ਦਰਬਾਰਾ ਸਿੰਘ,, ਸ੍ਰ ਗੁਰਮੇਲ ਸਿੰਘ ਬੈਸ, ਸ੍ਰ ਹਰਚਰਨ ਸਿੰਘ ਗਰੇਵਾਲ, ਚੇਅਰਮੈਨ,ਸ੍ਰ ਗੁਰਦਿਆਲ ਸਿੰਘ ਪੱਡਾ,ਵਾਈਸ ਚੇਅਰਮੈਨ ਸ੍ਰ ਕਸ਼ਮੀਰ ਸਿੰਘ ਬੋਪਾਰਾਏ, ਸ੍ਰ ਗੁਰਚਰਨ ਸਿੰਘ ਕੁਲਾਰ, ਸ੍ਰ ਮੁਖਤਿਆਰ ਸਿੰਘ ਪੱਡਾ , ਸੁਖਜਿੰਦਰ ਸਿੰਘ ਕੁਲਾਰ,ਜਰਨਲ ਸੈਕਟਰੀ ਹਰਵਿੰਦਰ ਪਰਾਸਰ,ਸਹਾਇਕ ਸੈਕਟਰੀ ਕਮਲਜੀਤ ਸਿੰਘ ਸੋਨੀ,ਬਿੰਦਰ ਸਿੰਘ ਮੱਲੀ,ਖਜਾਨਚੀ ਹਰਭਜਨ ਸਿੰਘ ਦਲਵਿੰਦਰ ਸਿੰਘ ,ਮੁੱਖ ਸਹਾਲਕਾਰ ਸ ਗੁਰਮੇਲ ਸਿੰਘ ਬੈਸ ਅੱਚਰਵਾਲ,ਪ੍ਰੈਸ ਸਕੱਤਰ ਸਰਵਜੀਤ ਸਿੰਘ ਵਿਰਕ, ਆਦਿ ਕੱਲਬ ਮੈਬਰਾ ਵੱਲੋ ਕੀਤੀ ਗਈ ਮੀਟਿੰਗ ਚ ਹੋਣ ਜਾ ਰਹੇ ਕੱਬਡੀ ਟੂਰਨਾਮੈਟ ਤੇ ਡਿਓੂਟੀਆਂ ਅੱਤੇ ਹੋਰ ਜੁੰਮੇਵਾਰੀਆਂ ਦੀ ਵੰਡ ਕੀਤੀ ਗਈ
|
|
Read more...
|
|
|
<< Start < Prev 1 2 3 4 5 6 7 8 9 10 Next > End >>
|