|
Monday, 08 March 2010 |
|
ਅਸੀਂ ਜਦੋਂ ਵੀ ਕੋਈ ਦਿਨ ਮਨਾਉਂਦੇ ਹਾਂ ਤਾਂ ਉਸ ਨਾਲ ਜੁੜੀ ਕਿਸੇ ਖ਼ੁਸ਼ੀ ਜਾਂ ਗਮ ਦੀ ਯਾਦ ਤਾਜ਼ਾ ਰੱਖਣ ਲਈ ਹੀ ਅਜਿਹਾ ਕਰਦੇ ਹਾਂ। ਭਾਵੇਂ ਉਹ ਦਿਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੋਵੇ ਤੇ ਭਾਵੇਂ ਕਿਸੇ ਪੀਰ ਪੈਗੰਬਰ ਦੇ ਅਵਤਾਰ ਧਾਰਨ ਦਾ ਦਿਨ ਹੋਵੇ। ਅਜਿਹੇ ਕਿਸੇ ਵੀ ਦਿਨ ਨੂੰ ਯਾਦ ਰੱਖਣ ਜਾਂ ਮਨਾਉਣ ਦਾ ਮਕਸਦ ਹੁੰਦਾ ਹੈ ਕਿ ਅੱਛਾਈ ਦੀ ਬੁਰਾਈ ਉੱਤੇ ਹੋਈ ਜਿਤ ਨੂੰ ਦਰਸਾਉਂਦੇ ਹੋਏ ਅਸੀਂ ਵਧੀਆ ਸਮਾਜ ਸਿਰਜਨ ਦਾ ਪ੍ਰਣ ਲੈਂਦੇ ਰਹੀਏ।
ਹੁਣ ਗੱਲ ਕਰੀਏ ਔਰਤਾਂ ਦੇ ਦਿਨ ਦੀ ! ਇਹ ਦਿਨ ਔਰਤਾਂ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਰਾਖਵਾਂ ਕਿਉਂ ਰਖਣਾ ਪਿਆ ? ਜਿਸਨੂੰ ਇਕ ਜਗਜਣਨੀ ਦਾ ਰੁਤਬਾ ਮਿਲਿਆ ਹੋਵੇ ਅਤੇ ਜਿਸ ਦੇ ਕੁੱਖੋਂ ਰਾਜੇ ਮਹਾਰਾਜੇ ਜਨਮ ਲੈ ਚੁੱਕੇ ਹੋਣ, ਉਸ ਦੇ ਲੇਖੇ ਸਾਲ ਦੇ 365 ਦਿਨਾਂ ਵਿੱਚੋਂ ਸਿਰਫ਼ ਇਕ ਦਿਨ ਹੀ ਲੱਗੇ ? ਕੀ ਇਹ ਜਾਇਜ਼ ਹੈ ਜਾਂ ਨਹੀਂ, ਇਸ ਬਾਰੇ ਕੋਈ ਵੀ ਅਹਿਮ ਫੈਸਲਾ ਲੈਣ ਤੋਂ ਪਹਿਲਾਂ ਇਨ੍ਹਾਂ ਹਕੀਕਤਾਂ ਵੱਲ ਗੌਰ ਕਰਨਾ ਜ਼ਰੂਰੀ ਹੈ ਜਿਹੜੀਆਂ ਅੰਤਰਰਾਸ਼ਟਰੀ ਪੱਧਰ ਉੱਤੇ ਸਾਹਮਣੇ ਆ ਚੁੱਕੀਆਂ ਹਨ ਅਤੇ ਜਿਨ੍ਹਾਂ ਨੇ ਸੂਝਵਾਨ ਮਰਦਾਂ ਨੂੰ ਵੀ ਮਜਬੂਰ ਕਰ ਦਿੱਤਾ ਹੈ ਕਿ ਏਨਾ ਤਸ਼ਦੱਦ ਬਰਦਾਸ਼ਤ ਤੋਂ ਬਾਹਰ ਹੈ ਅਤੇ ਇਕ ਦਿਨ ਜ਼ਰੂਰ ਇਸ ਜ਼ੁਲਮ ਦੀ ਯਾਦ ਨੂੰ ਸਮਰਪਿਤ ਕੀਤਾ ਜਾਏ।
|
|
Read more...
|
|
|
Sunday, 07 March 2010 |
|
ਨਵੀਂ ਦਿੱਲੀ : (ਜਸਵੰਤ ਸਿੰਘ ਅਜੀਤ)
ਇਥੇ ਜਾਰੀ ਇਕ ਬਿਆਨ ਵਿੱਚ, ਬਾਦਲ ਅਕਾਲੀ ਦਲ ਦੇ ਇਕ ਕਥਿਤ ਮੁਖੀ ਜ. ਕੁਲਦੀਪ ਸਿੰਘ ਭੋਗਲ ਵਲੋਂ ਆਪਣੇ ਵਿਰੁਧ ਦਿਤੇ ਗਏ ਬਿਆਨ ਪੁਰ ਟਿੱਪਣੀ ਕਰਦਿਆਂ ਕਿਹਾ ਹੈ ਕਿ ਜਿਨ੍ਹਾਂ ਨੇ ਬੀਤੇ ਪੰਝੀ ਵਰ੍ਹਿਆਂ ਵਿਚ ਨਵੰਬਰ-84 ਦੇ ਮੁੱਦੇ ਤੇ ਪੀੜਤਾਂ ਦਾ ਭਾਵਨਾਤਮਕ, ਰਾਜਨੈਤਿਕ ਅਤੇ ਆਰਥਕ ਸ਼ੋਸ਼ਣ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿਹਾ ਕਿ ਅਜ ਪੰਝੀ ਵਰ੍ਹੇ ਬਾਅਦ ਸ਼੍ਰੋਮਣੀ ਕਮੇਟੀ ਨੂੰ ਪੀੜਤਾਂ ਦੀ ਲੜਾਈ ਲੜਨ ਦੀ ਯਾਦ ਆਈ ਹੈ, ਅਤੇ ਉਹ ਵੀ ਉਹ ਵੀ ਉਨ੍ਹਾਂ ਦੇ ਸਹਾਰੇ, ਜੋ ਆਪ ਦੋਸ਼ੀਆਂ ਨੂੰ ਕਲੀਨ ਚਿਟਾਂ ਦਿੰਦੇ ਰਹੇ ਹਨ ਅਤੇ ਪੀੜਤਾਂ ਦੇ ਨਾਂ ਤੇ ਘਰ ਭਰਦੇ ਰਹੇ ਹਨ। ਜਸਟਿਸ ਸੋਢੀ ਨੇ ਕਿਹਾ ਕਿ ਜਾਪਦਾ ਹੈ ਕਿ ਉਨ੍ਹਾਂ ਪੁਰ ਦੋਸ਼ ਲਾਉਣ ਵਾਲਿਆਂ ਨੇ ਆਪਣਾ ਹੀ ਚੇਹਰਾ ਸ਼ੀਸੇ ਵਿਚ ਵੇਖ ਕੇ ਉਨ੍ਹਾਂ ਦਾ ਸਮਝ ਲਿਆ ਤੇ ਭੁੜਕ ਉਠੇ ਹਨ।
|
|
Read more...
|
| |
|
|
Wednesday, 27 January 2010 |
|
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰਾਸ਼ਟਰ ਨੂੰ ਸੰਬੋਧਿਤ ਕਰਦਿਆਂ ਅੱਜ ਕਿਹਾ ਕਿ 2010 ਵਿਚ ਉਹ ਨੌਕਰੀਆਂ ‘ਤੇ ਧਿਆਨ ਕੇਂਦਰਿਤ ਕਰਨਗੇ ਅਤੇ ਇਸ ਦੇ ਲਈ ਵੀਰਵਾਰ ਨੂੰ ਇਕ ਬਿਲ ਪੇਸ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਮਰੀਕੀ ਲੋਕ ਰਾਜਨੀਤਿਕ ਮੁਸ਼ਕਿਲਾਂ ਵਿਚ ਡੈਮੋਕ੍ਰੈਟਿਕ ਅਤੇ ਰਿਪਬਲਿਕਨ ਪਾਰਟੀ ਦੇ ਸਾਂਝੇ ਯਤਨਾਂ ਦੀ ਉਮੀਦ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਗੜੀ ਆਰਥਿਕਤਾ ਪਟੜੀ ਉਤੇ ਆ ਰਹੀ ਹੈ। ਓਬਾਮਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਮੁਸ਼ਕਿਲਾਂ ਵਿਚ ਘਿਰੇ ਬੈਂਕਾਂ ਨੂੰ ਆਰਥਿਕ ਮਦਦ ਗੈਰ-ਲੋਕਪ੍ਰਿਯ ਕਦਮ ਸੀ ਪਰ ਵਿੱਤੀ ਪ੍ਰਣਾਲੀ ਨੂੰ ਸਥਿਰਤਾ ਦੇ ਲਈ ਇਹ ਜ਼ਰੂਰੀ ਸੀ।
|
|
Read more...
|
|
|
<< Start < Prev 1 2 3 4 5 6 7 8 9 10 Next > End >>
|